Legal:Wikisource Community Tech Survey Privacy Statement/pa

From Wikimedia Foundation Governance Wiki
ਹੋਰ ਬੋਲੀਆਂ ਵਿੱਚ English  · español · français · हिन्दी · ਪੰਜਾਬੀ · polski

ਇਹ ਨੀਤੀ ਦੱਸਦਾ ਹੈ ਕਿ ਵਿਕੀਮੀਡੀਆ ਵੱਲੋਂ ਉਹ ਜਾਣਕਾਰੀ ਕਿਵੇਂ ਅਤੇ ਕਦੋਂ ਇਕੱਠੀ, ਇਸਤੇਮਾਲ ਅਤੇ ਸਾਂਝੀ ਕੀਤੀ ਜਾਂਦੀ ਹੈ ਜੋ ਅਸੀਂ ਸਰਵੇਖਣ ਭਾਗੀਦਾਰਾਂ ਤੋਂ ਪ੍ਰਾਪਤ ਕਰਦੇ ਹਾਂ।

ਕਿਰਪਾ ਕਰਕੇ ਧਿਆਨ ਦਿਓ ਕਿ ਇਹ ਸਰਵੇਖਣ ਗੂਗਲ ਫਾਰਮ ਦੁਆਰਾ ਸੰਚਾਲਿਤ ਹੈ, ਜਿਸਦਾ ਅਰਥ ਹੈ ਕਿ ਤੁਹਾਡੀ ਜਾਣਕਾਰੀ ਦੀ ਗੂਗਲ ਦੀ ਵਰਤੋਂ ਉਨ੍ਹਾਂ ਦੀ ਨੀਤੀ ਵਰਤੋਂ ਦੀਆਂ ਸ਼ਰਤਾਂ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ।

ਸਰਵੇਖਣ ਦਾ ਮਕਸਦ

ਅਸੀਂ ਤੁਹਾਡੇ ਸੁਝਾਅ ਦੀ ਕਦਰ ਕਰਦੇ ਹਾਂ! ਇਸ ਸਰਵੇਖਣ ਦਾ ਉਦੇਸ਼ ਵਿਕੀਸਰੋਤ ਭਾਈਚਾਰੇ ਵਿਚ ਬੁਨਿਆਦੀ ਢਾਂਚੇ ਨਾਲ ਸਬੰਧਤ ਵੱਖ ਵੱਖ ਸੁਧਾਰਾਂ ਨਾਲ ਭਾਈਚਾਰੇ ਦੀ ਸੰਤੁਸ਼ਟੀ ਦੇ ਪੱਧਰਾਂ ਨੂੰ ਸਮਝਣ ਵਿਚ ਸਾਡੀ ਸਹਾਇਤਾ ਕਰਨਾ ਹੈ।

ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰ ਰਹੇ ਹਾਂ

ਇਹ ਸਰਵੇਖਣ ਵਿੱਚ ਅਸੀਂ ਸਾਡੇ ਪ੍ਰਸ਼ਨਾਂ ਲਈ ਤੁਹਾਡੇ ਤੁਹਾਡੇ ਵੱਲੋਂ ਜਵਾਬ ਇਕੱਠੇ ਕਰ ਰਹੇ ਹਾਂ। ਜਵਾਬ ਦੋ ਕਿਸਮ ਦੇ ਹਨ: ਵਿਕਲਪਾਂ ਵਿੱਚੋਂ ਚੋਣ ਕਰਨਾ, ਅਤੇ ਪੈਰਾ ਰੂਪ ਵਿੱਚ ਲਿਖਕੇ ਜਵਾਬ ਦੇਣਾ

ਜਾਣਕਾਰੀ ਸਾਂਝੀ ਕਰਨ ਸੰਬੰਧੀ ਨਿਯਮ

ਇਸ ਸਰਵੇ ਦੇ ਨਤੀਜੇ ਜਨਤਕ ਤੌਰ ਉੱਤੇ ਹੇਠ ਅਨੁਸਾਰ ਸਾਂਝੇ ਕੀਤੇ ਜਾਣਗੇ।

ਵਿਕਲਪਾਂ ਵਿੱਚੋਂ ਚੋਣ ਕਰਨ ਵਾਲੇ ਸਵਾਲਾਂ ਦਾ ਸਾਂਝਾ ਡਾਟਾ ਤੇ ਪੈਰਾ ਰੂਪ ਵਿੱਚ ਲਿਖੇ ਜਵਾਬ ਵਿੱਚੋਂ ਜਵਾਬ ਲਿਖਣ ਵਾਲੇ ਦੀ ਗੋਪਨੀਅਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਕੁਝ ਜਵਾਬ meta.wikimedia.org ਉੱਤੇ ਸਾਂਝੇ ਕੀਤੇ ਜਾਣਗੇ।

ਇਸ ਕਾਰਨ ਕਰਕੇ, ਅਸੀਂ ਪੁਰਜ਼ੋਰ ਸਲਾਹ ਦਿੰਦੇ ਹਾਂ ਕਿ ਤੁਸੀਂ ਕਿਸੇ ਵੀ ਪੈਰਾ ਰੂਪ ਵਾਲੇ ਪ੍ਰਸ਼ਨਾਂ ਦੇ ਜਵਾਬ ਵਿੱਚ ਆਪਣਾ ਅਸਲ ਨਾਮ, ਉਪਯੋਗਕਰਤਾ ਨਾਮ, ਈਮੇਲ ਪਤਾ, ਜਾਂ ਹੋਰ ਨਿੱਜੀ ਜਾਣਕਾਰੀ ਪ੍ਰਦਾਨ ਨਾ ਕਰਨਾ।

ਸਮੁੱਚਾ ਡਾਟਾ ਸਿਰਫ ਵਿਕੀਮੀਡੀਆ ਸਟਾਫ ਅਤੇ ਹੋਰ ਮੁਲਾਜ਼ਮਾਂ ਨਾਲ ਹੀ ਲੋੜ ਮੁਤਾਬਕ ਸਾਂਝਾ ਕੀਤਾ ਜਾਵੇਗਾ ਜਿਹਨਾਂ ਉੱਤੇ ਇਸ ਜਾਣਕਾਰੀ ਨੂੰ ਅੱਗੇ ਸਾਂਝੀ ਨਾ ਕਰਨ ਦੀਆਂ ਜ਼ਿੰਮੇਵਾਰੀ ਹੈ।

ਅਸੀਂ ਕਿਸੇ ਵੀ ਇਕੱਠੀ ਕੀਤੀ ਜਾਣਕਾਰੀ ਨੂੰ ਉਦੋਂ ਸਾਂਝਾ ਕਰ ਸਕਦੇ ਹਾਂ ਜਦੋਂ ਕਾਨੂੰਨ ਦੁਆਰਾ ਲੋੜੀਂਦਾ ਹੋਵੇ, ਜਦੋਂ ਸਾਡੇ ਕੋਲ ਤੁਹਾਡੀ ਆਗਿਆ ਹੋਵੇ, ਜਦੋਂ ਸਾਡੇ ਅਧਿਕਾਰਾਂ, ਗੋਪਨੀਅਤਾ, ਸੁਰੱਖਿਆ, ਉਪਭੋਗਤਾਵਾਂ ਜਾਂ ਆਮ ਲੋਕਾਂ ਦੀ ਰੱਖਿਆ ਕਰਨ ਦੀ ਜ਼ਰੂਰਤ ਹੋਵੇ, ਅਤੇ ਜਦੋਂ ਸਾਡੀ [[Terms of Use/en| ਵਰਤੋਂ ਦੀਆਂ ਸ਼ਰਤਾਂ) ਨੂੰ ਲਾਗੂ ਕਰਨ ਦੀ ਜ਼ਰੂਰਤ ਹੋਵੇ ਜਾਂ ਕੋਈ ਹੋਰ ਵਿਕੀਮੀਡੀਆ ਨੀਤੀ ਮੁਤਾਬਕ।

ਸਰਵੇਖਣ ਵਿੱਚ ਦਿੱਤੇ ਜਵਾਬਾਂ ਦਾ ਲਸੰਸ

ਪੈਰਾ-ਰੂਪੀ ਪ੍ਰਸ਼ਨਾਂ ਦੇ ਉੱਤਰ ਦੇ ਕੇ, ਤੁਸੀਂ ਸਹਿਮਤ ਹੋ ਕਿ ਅਸੀਂ ਤੁਹਾਡੇ ਉੱਤਰਾਂ ਨੂੰ ਸਾਂਭ ਸਕਦੇ ਹਾਂ, ਅਤੇ ਉਹਨਾਂ ਨੂੰ ਕ੍ਰਿਏਟਿਵ ਕਾਮਨਜ਼ ਜ਼ੀਰੋ 1.0 ਦੀਆਂ ਸ਼ਰਤਾਂ ਦੇ ਤਹਿਤ ਜਨਤਕ ਡੋਮੇਨ ਵਿੱਚ ਸਾਂਝਾ ਕਰ ਸਕਦੇ ਹਾਂ (ਪੂਰਾ ਟੈਕਸਟ https://creativecommons.org/publicdomain/zero/1.0/ ਉੱਤੇ ਉਪਲਬਧ ਹੈ)।

ਜ਼ਰੂਰੀ ਜਾਣਕਾਰੀ

ਵਿਕੀਮੀਡੀਆ ਫਾਉਂਡੇਸ਼ਨ ਇੱਕ ਗਲੋਬਲ ਸੰਸਥਾ ਹੈ ਜੋ ਮੁਫਤ ਅਤੇ ਮੁਕਤ ਗਿਆਨ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ। ਆਪਣਾ ਜਵਾਬ ਜਮ੍ਹਾ ਕਰਦੇ ਸਮੇਂ, ਤੁਸੀਂ ਸਮਝਦੇ ਹੋ ਕਿ ਵਿਕੀਮੀਡੀਆ ਫਾਉਂਡੇਸ਼ਨ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਇਕੱਠੀ ਕੀਤੀ ਜਾਏਗੀ, ਟ੍ਰਾਂਸਫਰ ਕੀਤੀ ਜਾਏਗੀ, ਸਾਂਭੀ ਜਾਵੇਗੀ, ਪ੍ਰੋਸੈਸ ਕੀਤੀ ਜਾਵੇਗੀ, ਵਰਤੇ ਜਾਵੇਗੀ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਹੋਰ ਤਰ੍ਹਾਂ ਨਾਲ ਵੀ ਵਰਤੀ ਜਾਵੇਗੀ, ਜਿਵੇਂ ਕਿ ਇਸ ਗੋਪਨੀਅਤਾ ਬਿਆਨ ਵਿੱਚ ਦੱਸਿਆ ਗਿਆ ਹੈ। ਤੁਸੀਂ ਇਹ ਵੀ ਸਮਝਦੇ ਹੋ ਕਿ ਉਪਰੋਕਤ ਉਦੇਸ਼ਾਂ ਅਤੇ ਉਦੇਸ਼ਾਂ ਨੂੰ ਪੂਰਾ ਕਰਨ ਲਈ, ਜਾਣਕਾਰੀ ਸਾਡੇ ਦੁਆਰਾ ਸੰਯੁਕਤ ਰਾਜ ਤੋਂ ਦੂਜੇ ਦੇਸ਼ਾਂ ਵਿੱਚ ਭੇਜੀ ਜਾ ਸਕਦੀ ਹੈ, ਜਿਸ ਵਿੱਚ ਤੁਹਾਡੇ ਦੇਸ਼ ਨਾਲੋਂ ਵੱਖਰੇ ਜਾਂ ਘੱਟ ਸਖਤ ਸੁੱਰਖਿਆ ਪ੍ਰਣਾਲੀ ਵਾਲੇ ਕਾਨੂੰਨ ਹੋ ਸਕਦੇ ਹਨ।

ਵਿਕੀਮੀਡੀਆ ਵਰਤੋਂਕਰਨ ਦੀ ਨਿੱਜਤਾ ਦੀ ਮਹੱਤਤਾ ਨੂੰ ਸਮਝਦਾ ਹੈ। ਇਸ ਕਾਰਨ ਕਰਕੇ, ਆਪਣੇ ਵਰਤੋਂਕਾਰਾਂ ਸੰਬੰਧੀ ਜੋ ਜਾਣਕਾਰੀ ਅਸੀਂ ਸਾਂਭੀ ਹੋਈ ਹੈ ਉਸਨੂੰ ਅਸੀਂ ਅਣਅਧਿਕਾਰਤ ਖੁਲਾਸੇ ਜਾਂ ਅਣਅਧਿਕਾਰਤ ਜਾਣਕਾਰੀ ਦੀ ਵਰਤੋਂ ਤੋਂ ਬਚਾਉਣ ਲਈ ਕਾਰਜਸ਼ੀਲ ਹਾਂ। 90 ਦਿਨਾਂ ਦੇ ਅੰਦਰ ਅੰਦਰ ਇਸ ਸਰਵੇਖਣ ਵਿਚ ਇਕੱਠੇ ਕੀਤੇ ਕੱਚੇ ਡਾਟਾ ਨੂੰ ਮਿਟਾ ਦਿੱਤਾ ਜਾਏਗਾ, ਪਛਾਣਨਯੋਗ ਜਾਣਕਾਰੀ ਹਟਾ ਦਿੱਤੀ ਜਾਵੇਗੀ ਅਤੇ ਨਤੀਜਿਆਂ ਨੂੰ ਸਾਂਝਾ ਕੀਤਾ ਜਾਵੇਗਾ।

ਵਧੇਰੇ ਜਾਣਕਾਰੀ ਲਈ ਸਾਡੇ ਡਾਟਾ ਬਰਕਰਾਰ ਕਰਨ ਸੰਬੰਧੀ ਦਿਸ਼ਾ ਨਿਰਦੇਸ਼ ਦੇਖੋ।

ਜੇ ਤੁਹਾਡੇ ਕੋਲ ਇਸ ਸਰਵੇਖਣ ਬਾਰੇ ਕੋਈ ਪ੍ਰਸ਼ਨ ਹਨ, ਜਾਂ ਤੁਸੀਂ ਸਰਵੇਖਣ ਵਿੱਚ ਪ੍ਰਦਾਨ ਕੀਤੀ ਜਾਣਕਾਰੀ ਨੂੰ ਬਦਲਣਾ, ਐਕਸੈਸ ਕਰਨਾ ਜਾਂ ਮਿਟਾਉਣਾ ਚਾਹੁੰਦੇ ਹੋ, ਤਾਂ sgill@wikimedia.org ਨਾਲ ਸੰਪਰਕ ਕਰੋ।

ਤੁਹਾਡੀ ਫੀਡਬੈਕ ਲਈ ਇੱਕ ਵਾਰ ਫਿਰ ਤੋਂ ਧੰਨਵਾਦ!

ਦ ਵਿਕੀਮੀਡੀਆ ਫਾਊਂਡੇਸ਼ਨ

ਕਿਰਪਾ ਕਰਕੇ ਯਾਦ ਰੱਖੋ ਕਿ ਇਸ ਗੋਪਨੀਅਤਾ ਨੀਤੀ ਦੇ ਮੂਲ ਅੰਗਰੇਜ਼ੀ ਸੰਸਕਰਣ ਅਤੇ ਅਨੁਵਾਦ ਦੇ ਵਿਚਕਾਰ ਅਰਥ ਜਾਂ ਵਿਆਖਿਆ ਵਿੱਚ ਕੋਈ ਅੰਤਰ ਹੋਣ ਦੀ ਸਥਿਤੀ ਵਿੱਚ, ਮੂਲ ਅੰਗਰੇਜ਼ੀ ਸੰਸਕਰਣ ਨੂੰ ਪਹਿਲ ਦਿੱਤੀ ਜਾਵੇਗੀ।