From the Wikimedia Foundation Governance Wiki
|
ਇਹ ਵਰਤੋਂ ਦੀਆਂ ਸ਼ਰਤਾਂ ਦਾ ਮਨੁੱਖੀ-ਪੜ੍ਹਨਯੋਗ ਸਾਰ ਹੈ।
ਅਧਿਕਾਰ-ਤਿਆਗ: ਇਹ ਸਾਰ, ਵਰਤੋਂ ਦੀਆਂ ਸ਼ਰਤਾਂ ਦਾ ਹਿੱਸਾ ਨਹੀਂ ਹੈ ਅਤੇ ਕਨੂੰਨੀ ਦਸਤਾਵੇਜ਼ ਨਹੀਂ ਹੈ। ਇਹ ਮਾਤਰ ਸਮੁੱਚੀ ਸ਼ਰਤਾਂ ਨੂੰ ਸਮਝਣ ਲਈ ਸੁਗਮ ਹਵਾਲਾ ਹੈ। ਇਸਨੂੰ ਸਿਰਫ਼ ਕਨੂੰਨੀ ਭਾਸ਼ਾ 'ਚ ਲਿਖੀਆਂ ਵਰਤੋਂ ਦੀਆਂ ਸ਼ਰਤਾਂ ਦਾ ਵਰਤੋਂਕਾਰ-ਹਿਤੈਸ਼ੀ ਅੰਤਰ-ਸਫ਼ਾ ਸਮਝੋ।
ਸਾਡੇ ਮਿਸ਼ਨ ਦਾ ਹਿੱਸਾ ਹੈ:
- ਦੁਨੀਆਂ ਦੇ ਲੋਕਾਂ ਨੂੰ ਵਿੱਦਿਅਕ ਸਮੱਗਰੀ ਨੂੰ ਇਕੱਤਰ ਅਤੇ ਵਿਕਸਤ ਕਰਨ ਅਤੇ ਇਸਨੂੰ ਮੁਫ਼ਤ ਲਾਈਸੈਂਸਾਂ ਹੇਠ ਪ੍ਰਕਾਸ਼ਤ ਕਰਨ ਜਾਂ ਜਨ-ਸਧਾਰਨ ਕਾਰਜ-ਖੇਤਰ ਨੂੰ ਸੌਂਪਣ ਲਈ ਇਖ਼ਤਿਆਰ ਦੇਣਾ ਅਤੇ ਆਹਰੇ ਲਾਉਣਾ।
- ਇਸ ਸਮੱਗਰੀ ਦਾ ਮੁਫ਼ਤ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ਼ ਅਤੇ ਵਿਸ਼ਵ-ਵਿਆਪੀ ਤੌਰ 'ਤੇ ਪ੍ਰਸਾਰ ਕਰਨਾ।
ਤੁਸੀਂ ਅਜ਼ਾਦ ਹੋ
- ਸਾਡੇ ਲੇਖਾਂ ਅਤੇ ਹੋਰ ਮੀਡੀਆ ਨੂੰ ਮੁਫ਼ਤ 'ਚ ਪੜ੍ਹਨ ਅਤੇ ਛਾਪਣ ਲਈ।
- ਸਾਡੇ ਲੇਖਾਂ ਅਤੇ ਹੋਰ ਮੀਡੀਆ ਨੂੰ ਮੁਫ਼ਤ ਅਤੇ ਮੋਕਲੇ ਲਾਈਸੈਂਸਾਂ ਹੇਠ ਸਾਂਝਾ ਕਰਨ ਅਤੇ ਮੁੜ ਵਰਤਣ ਲਈ।
- ਸਾਡੀਆਂ ਅਨੇਕਾਂ ਸਾਈਟਾਂ ਅਤੇ ਪ੍ਰਯੋਗਾਂ ਵਿੱਚ ਹਿੱਸਾ ਪਾਉਣ ਅਤੇ ਸੋਧਣ ਲਈ।
ਹੇਠ ਲਿਖੀਆਂ ਸ਼ਰਤਾਂ ਅਧੀਨ:
- ਜ਼ੁੰਮੇਵਾਰੀ — ਤੁਸੀਂ ਆਪਣੀਆਂ ਸੋਧਾਂ ਦੀ ਜ਼ੁੰਮੇਵਾਰੀ ਲੈਂਦੇ ਹੋ (ਕਿਉਂਕਿ ਅਸੀਂ ਤੁਹਾਡੀ ਸਮੱਗਰੀ ਦੇ ਸਿਰਫ਼ ਮੇਜ਼ਬਾਨ ਹਾਂ)।
- ਸੱਭਿਅਤਾ — ਤੁਸੀਂ ਇੱਕ ਸ਼ਿਸ਼ਟ ਵਾਤਾਵਰਨ ਦੇ ਹਿਮਾਇਤੀ ਹੋ ਅਤੇ ਹੋਰ ਵਰਤੋਂਕਾਰਾਂ ਨਾਲ ਬਦ-ਸਲੂਕੀ ਨਹੀਂ ਕਰਦੇ।
- ਵਿਧੀਪੂਰਨ ਵਤੀਰਾ — ਤੁਸੀਂ ਕਾਪੀਰਾਈਟ ਜਾਂ ਹੋਰ ਕਨੂੰਨਾਂ ਦੀ ਉਲੰਘਣਾ ਨਹੀਂ ਕਰਦੇ।
- ਕੋਈ ਹਾਨੀ ਨਹੀਂ — ਤੁਸੀਂ ਸਾਡੇ ਤਕਨੀਕੀ ਬੁਨਿਆਦੀ ਢਾਂਚੇ ਨੂੰ ਹਾਨੀ ਨਹੀਂ ਪਹੁੰਚਾਉਂਦੇ।
- ਵਰਤੋਂ ਦੀਆਂ ਸ਼ਰਤਾਂ ਅਤੇ ਨੀਤੀਆਂ — ਤੁਸੀਂ ਸਾਡੀਆਂ ਸਾਈਟਾਂ 'ਤੇ ਆਉਣ ਵੇਲੇ ਅਤੇ ਸਾਡੀਆਂ ਬਰਾਦਰੀਆਂ 'ਚ ਹਿੱਸਾ ਲੈਣ ਵੇਲੇ ਹੇਠ-ਲਿਖਤ ਵਰਤੋਂ ਦੀਆਂ ਸ਼ਰਤਾਂ ਅਤੇ ਮੁਨਾਸਬ ਬਰਾਦਰੀ ਨੀਤੀਆਂ ਦੀ ਪਾਲਣਾ ਕਰਦੇ ਹੋ।
ਇਸ ਸਮਝ ਨਾਲ਼:
- ਤੁਸੀਂ ਆਪਣੇ ਯੋਗਦਾਨ ਦਾ ਖੁੱਲ੍ਹਾ ਲਸੰਸ ਦਿੰਦੇ ਹੋ — ਸਾਡੀਆਂ ਸਾਈਟਾਂ ਅਤੇ ਪ੍ਰਯੋਗਾਂ ਉੱਤੇ ਤੁਹਾਡੇ ਯੋਗਦਾਨ ਅਤੇ ਸੋਧਾਂ ਨੂੰ ਤੁਹਾਡੇ ਵੱਲੋਂ ਖੁੱਲ੍ਹਾ ਲਸੰਸ ਦਿੱਤੇ ਜਾਣਾ ਲਾਜਮੀ ਹੈ (ਜੇਕਰ ਇਹ ਯੋਗਦਾਨ ਜਨ-ਸਧਾਰਨ ਕਾਰਜ-ਖੇਤਰ 'ਚ ਨਹੀਂ ਹੈ)।
- ਕੋਈ ਪੇਸ਼ਾਵਰ ਸਲਾਹ ਨਹੀਂ — ਲੇਖਾਂ ਅਤੇ ਪ੍ਰਯੋਗਾਂ ਦੀ ਸਮੱਗਰੀ ਸਿਰਫ਼ ਸੂਚਨਾਤਮਕ ਮਕਸਦ ਲਈ ਹੈ ਅਤੇ ਪੇਸ਼ਾਵਰ ਸਲਾਹ ਨਹੀਂ ਦਿੰਦੀ।
|